Épisodes

  • How to start your home business in Australia - ਆਸਟ੍ਰੇਲੀਆ ਵਿੱਚ ਘਰੇਲੂ ਕਾਰੋਬਾਰ ਕਿਵੇਂ ਸ਼ੁਰੂ ਕਰੀਏ?
    Jul 14 2025
    Did you know that people offering taxi services from home need to register for Goods and Services Tax (GST)—regardless of how much they earn? Or that a fitness instructor needs local council approval to see clients at home? In this episode, we unpack the basic rules you need to know when setting up a home-based business in Australia. - ਕੀ ਤੁਸੀਂ ਜਾਣਦੇ ਹੋ ਕਿ ਘਰ ਤੋਂ ਟੈਕਸੀ ਸੇਵਾਵਾਂ ਪ੍ਰਦਾਨ ਕਰਨ ਵਾਲੇ ਲੋਕਾਂ ਨੂੰ ਗੁਡਜ਼ ਐਂਡ ਸਰਵਿਸਿਜ਼ ਟੈਕਸ (GST) ਲਈ ਰਜਿਸਟਰ ਕਰਨਾ ਪੈਂਦਾ ਹੈ ਚਾਹੇ ਉਹ ਕਿੰਨੀ ਵੀ ਕਮਾਈ ਕਰਨ? ਜਾਂ ਕਿ ਇੱਕ ਫਿਟਨੈਸ ਇੰਸਟ੍ਰਕਟਰ ਨੂੰ ਘਰ ਬੈਠੇ ਹੀ ਗਾਹਕਾਂ ਨੂੰ ਮਿਲਣ ਲਈ ਸਥਾਨਕ ਕੌਂਸਲ ਦੀ ਮਨਜ਼ੂਰੀ ਦੀ ਲੋੜ ਹੁੰਦੀ ਹੈ? ਇਸ ਐਪੀਸੋਡ ਵਿੱਚ, ਅਸੀਂ ਉਹ ਨਿਯਮ ਦੱਸ ਰਹੇ ਹਾਂ ਜੋ ਆਸਟ੍ਰੇਲੀਆ ਵਿੱਚ ਘਰੇਲੂ ਕਾਰੋਬਾਰ ਸ਼ੁਰੂ ਕਰਦੇ ਹੋਏ ਤੁਹਾਨੂੰ ਪਤਾ ਹੋਣੇ ਚਾਹੀਦੇ ਹਨ।
    Voir plus Voir moins
    9 min
  • How is alcohol regulated and consumed in Australia? - ਆਸਟ੍ਰੇਲੀਆ ਵਿੱਚ ਸ਼ਰਾਬ ਦਾ ਕੰਟਰੋਲ ਅਤੇ ਸੇਵਨ ਕਿਵੇਂ ਕੀਤਾ ਜਾਂਦਾ ਹੈ?
    Jul 2 2025
    In Australia, alcohol is often portrayed as part of social life—especially at BBQs, sporting events, and public holidays. Customs like BYO, where you bring your own drinks to gatherings, and 'shouting' rounds at the pub are part of the culture. However, because of the health risks associated with alcohol, there are regulations in place. It’s also important to understand the laws around the legal drinking age, where you can buy or consume alcohol, and how these rules vary across states and territories. - ਤੁਸੀਂ ਸੁਣਿਆ ਹੋਵੇਗਾ ਕਿ ਆਸਟ੍ਰੇਲੀਆਈ ਲੋਕ 'ਸ਼ਰਾਬ ਪੀਣ ਦੇ ਬਹੁਤ ਸ਼ੌਕੀਨ' ਹਨ—ਖਾਸ ਕਰਕੇ ਵੱਡੇ ਖੇਡ ਸਮਾਗਮਾਂ ਜਾਂ ਜਨਤਕ ਛੁੱਟੀਆਂ ਦੌਰਾਨ। ਪਰ ਇਹ ਕਹਾਣੀ ਦਾ ਸਿਰਫ਼ ਇੱਕ ਹਿੱਸਾ ਹੈ। ਆਸਟ੍ਰੇਲੀਆ ਵਿੱਚ ਸ਼ਰਾਬ ਬਾਰੇ ਗੱਲ ਕਰਨ ਦਾ ਮਤਲਬ ਇਹ ਵੀ ਹੈ ਕਿ ਇਸ ਨਾਲ ਵਿਅਕਤੀਆਂ ਅਤੇ ਪਰਿਵਾਰਾਂ ਨੂੰ ਕਿੰਨਾ ਗੰਭੀਰ ਨੁਕਸਾਨ ਹੋ ਸਕਦਾ ਹੈ। ਇਸ ਵਿੱਚ ਸ਼ਰਾਬ ਨੂੰ ਨਿਯਮਤ ਕਰਨ ਵਾਲੇ ਗੁੰਝਲਦਾਰ ਕਾਨੂੰਨਾਂ ਨੂੰ ਸਮਝਣਾ ਸ਼ਾਮਲ ਹੈ ਕਿ ਇਸ ਨੂੰ ਕਿਵੇਂ ਵੇਚਿਆ ਅਤੇ ਸਪਲਾਈ ਕੀਤਾ ਜਾਂਦਾ ਹੈ, ਕਿੱਥੇ ਅਤੇ ਕਦੋਂ ਇਸਦਾ ਸੇਵਨ ਕੀਤਾ ਜਾ ਸਕਦਾ ਹੈ। ਆਸਟ੍ਰੇਲੀਆ ਐਕਸਪਲੇਂਡ ਦੇ ਅੱਜ ਦੇ ਐਪੀਸੋਡ ਵਿੱਚ ਅਸੀਂ ਆਸਟ੍ਰੇਲੀਆ ਦੇ ਸ਼ਰਾਬ ਪੀਣ ਦੇ ਸੱਭਿਆਚਾਰ ਅਤੇ ਇਸਨੂੰ ਆਕਾਰ ਦੇਣ ਵਾਲੇ ਨਿਯਮਾਂ ਬਾਰੇ ਗੱਲ ਕਰਾਂਗੇ।
    Voir plus Voir moins
    10 min
  • First Nations representation in media: What’s changing, why it matters - ਮੀਡੀਆ ਵਿੱਚ ਆਦਿ ਵਾਸੀਆਂ ਦੀ ਨੁਮਾਇੰਦਗੀ: ਕੀ ਬਦਲ ਰਿਹਾ ਹੈ ਅਤੇ ਇਹ ਕਿਉਂ ਮਾਇਨੇ ਰੱਖਦਾ ਹੈ?
    Jun 25 2025
    The representation of Indigenous Australians in media has historically been shaped by stereotypes and exclusion, but this is gradually changing. Indigenous platforms like National Indigenous Television (NITV) and social media are breaking barriers, empowering First Nations voices, and fostering a more inclusive understanding of Australia’s diverse cultural identity. Learning about these changes offers valuable insight into the country’s true history, its ongoing journey toward equity, and the rich cultures that form the foundation of modern Australia. Understanding Indigenous perspectives is also an important step toward respectful connection and shared belonging. - ਮੀਡੀਆ ਵਿੱਚ ਆਦਿਵਾਸੀ ਆਸਟ੍ਰੇਲੀਅਨ ਲੋਕਾਂ ਦੀ ਨੁਮਾਇੰਦਗੀ, ਇਤਿਹਾਸਕ ਤੌਰ 'ਤੇ ਰੂੜ੍ਹੀਵਾਦੀ ਧਾਰਨਾਵਾਂ ਅਤੇ ਬੇਦਖਲੀ ਕਾਰਨ ਪ੍ਰਭਾਵਿਤ ਹੁੰਦੀ ਰਹੀ ਹੈ, ਪਰ ਹੁਣ ਇਹ ਸਥਿਤੀ ਹੌਲੀ-ਹੌਲੀ ਬਦਲ ਰਹੀ ਹੈ। ਨੈਸ਼ਨਲ ਇੰਡੀਜੀਨੀਅਸ ਟੈਲੀਵਿਜ਼ਨ (ਐੱਨਆਈਟੀਵੀ) ਅਤੇ ਸ਼ੋਸ਼ਲ ਮੀਡੀਆ ਵਰਗੇ ਆਦਿਵਾਸੀ ਪਲੇਟਫਾਰਮ, ਇਨ੍ਹਾਂ ਰੁਕਾਵਟਾਂ ਨੂੰ ਤੋੜ ਰਹੇ ਹਨ ਅਤੇ ਪਹਿਲੇ ਰਾਸ਼ਟਰਾਂ ਦੀਆਂ ਆਵਾਜ਼ਾਂ ਨੂੰ ਸ਼ਕਤੀ ਪ੍ਰਦਾਨ ਕਰਨ ਦੇ ਨਾਲ-ਨਾਲ ਆਸਟ੍ਰੇਲੀਆ ਦੀ ਵਿਭਿੰਨ ਸੱਭਿਆਚਾਰਕ ਪਛਾਣ ਦੀ ਸੰਮਲਿਤ ਸਮਝ ਨੂੰ ਵਧੇਰੇ ਉਤਸ਼ਾਹਿਤ ਕਰ ਰਹੇ ਹਨ।
    Voir plus Voir moins
    10 min
  • How home and contents insurance works in Australia - ਆਸਟ੍ਰੇਲੀਆ ਵਿੱਚ ਘਰ ਅਤੇ ਸਾਜੋ-ਸਮਾਨ ਦਾ ਬੀਮਾ ਕਿਵੇਂ ਕੰਮ ਕਰਦਾ ਹੈ?
    Jun 18 2025
    Home and contents insurance is a safety net many households expect to rely on during difficult times. But it’s also a financial product that even experts can find challenging to navigate. Whether you own or rent your home, understanding your level of cover, knowing what fine print to look out for, and learning how to manage rising premiums can help you make more informed choices as a consumer. - ਘਰ ਅਤੇ ਸਾਜੋ-ਸਾਮਾਨ ਬੀਮਾ ਇੱਕ ਸੁਰੱਖਿਆ ਜਾਲ ਹੈ ਜਿਸ 'ਤੇ ਬਹੁਤ ਸਾਰੇ ਪਰਿਵਾਰ ਮੁਸ਼ਕਲ ਸਮੇਂ ਦੌਰਾਨ ਭਰੋਸਾ ਕਰਨ ਦੀ ਉਮੀਦ ਕਰਦੇ ਹਨ। ਪਰ ਇਹ ਇੱਕ ਵਿੱਤੀ ਉਤਪਾਦ ਵੀ ਹੈ ਜਿਸ ਨੂੰ ਸਮਝਣਾ ਮਾਹਿਰਾਂ ਲਈ ਵੀ ਚੁਣੌਤੀਪੂਰਨ ਹੋ ਸਕਦਾ ਹੈ। ਭਾਵੇਂ ਤੁਸੀਂ ਆਪਣਾ ਘਰ ਬਣਾ ਰਹੇ ਹੋ ਜਾਂ ਕਿਰਾਏ 'ਤੇ ਲੈਂਦੇ ਹੋ, ਆਪਣੇ ਕਵਰ ਦੇ ਪੱਧਰ ਨੂੰ ਸਮਝਣਾ, ਇਹ ਜਾਣਨਾ ਕਿ ਕਿਹੜੀਆਂ ਬਾਰੀਕੀਆਂ ਵੱਲ ਧਿਆਨ ਦੇਣਾ ਹੈ, ਅਤੇ ਵਧਦੇ ਪ੍ਰੀਮੀਅਮਾਂ ਦਾ ਪ੍ਰਬੰਧਨ ਕਿਵੇਂ ਕਰਨਾ ਹੈ, ਇੱਕ ਖਪਤਕਾਰ ਦੇ ਤੌਰ 'ਤੇ ਤੁਹਾਨੂੰ ਵਧੇਰੇ ਸੂਚਿਤ ਵਿਕਲਪ ਬਣਾਉਣ ਵਿੱਚ ਮਦਦ ਕਰ ਸਕਦਾ ਹੈ।
    Voir plus Voir moins
    8 min
  • Your guide to snow trips in Australia - ਬਰਫ਼ ਵਾਲੇ ਇਲਾਕੇ ਦੀ ਯਾਤਰਾ ਕਰਨ ਤੋਂ ਪਹਿਲਾਂ ਧਿਆਨ 'ਚ ਰੱਖੋ ਕੁੱਝ ਖਾਸ ਗੱਲਾਂ
    Jun 16 2025
    Australia may be known for its beaches, but its snowfields offer unforgettable winter experiences—whether you're skiing, tobogganing, throwing snowballs, or seeing snow for the very first time. In this episode, we’ll guide you through everything you need to know for a snow trip, from what to pack and where to go, to how to stay safe, warm, and ready for fun. - ਭਾਵੇਂ ਆਸਟ੍ਰੇਲੀਆ ਆਪਣੇ ਸ਼ਾਨਦਾਰ ਧੁੱਪਾਂ ਵਾਲੇ ਬੀਚਾਂ ਅਤੇ ਗਰਮੀਆਂ ਦੀਆਂ ਛੁੱਟੀਆਂ ਬਿਤਾਉਣ ਵਾਲੀ ਇੱਕ ਥਾਂ ਵਜੋਂ ਮਸ਼ਹੂਰ ਹੈ ਪਰ ਇੱਥੇ ਲਾਜਵਾਬ ਬਰਫੀਲੇ ਸਥਾਨ ਵੀ ਹਨ ਜੋ ਸਰਦੀਆਂ ਵਿੱਚ ਯਾਤਰੀਆਂ ਲਈ ਖਿੱਚ ਦਾ ਕੇਂਦਰ ਬਣ ਜਾਂਦੇ ਹਨ। ਆਸਟ੍ਰੇਲੀਆ ਐਕਸਪਲੇਂਡ ਦੇ ਇਸ ਐਪੀਸੋਡ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਬਰਫ ‘ਤੇ ਘੁੰਮਣ ਦੀ ਯੋਜਨਾ ਬਣਾਉਣ ਤੋਂ ਪਹਿਲਾਂ ਤੁਹਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
    Voir plus Voir moins
    12 min
  • How does media work in Australia? - ਆਸਟ੍ਰੇਲੀਆ ਵਿੱਚ ਮੀਡੀਆ ਕਿਵੇਂ ਕੰਮ ਕਰਦਾ ਹੈ?
    Jun 5 2025
    A free, independent and diverse press is a fundamental pillar of democracy. Australia has two taxpayer-funded networks that serve the public interest (ABC and SBS), plus a variety of commercial and community media outlets. Although publicly funded media receives money from the government, it is unlike the state-sponsored outlets found overseas. - ਆਜ਼ਾਦ, ਸੁਤੰਤਰ ਅਤੇ ਵਿਭਿੰਨ ਪ੍ਰੈਸ ਲੋਕਤੰਤਰ ਦਾ ਇੱਕ ਬੁਨਿਆਦੀ ਥੰਮ੍ਹ ਹੈ। ਆਸਟ੍ਰੇਲੀਆ ਵਿੱਚ ਟੈਕਸਦਾਤਾਵਾਂ ਦੁਆਰਾ ਫੰਡ ਕੀਤੇ ਦੋ ਨੈੱਟਵਰਕ ਹਨ ਜੋ ਜਨਤਕ ਹਿੱਤਾਂ ਦੀ ਸੇਵਾ ਕਰਦੇ ਹਨ (ABC ਅਤੇ SBS), ਨਾਲ ਹੀ ਕਈ ਤਰ੍ਹਾਂ ਦੇ ਵਪਾਰਕ ਅਤੇ ਭਾਈਚਾਰਕ ਮੀਡੀਆ ਆਉਟਲੈਟਸ ਵੀ ਹਨ।
    Voir plus Voir moins
    14 min
  • Would you consider nominating someone for an Order of Australia? - ਕੀ ਤੁਸੀਂ ਕਿਸੇ ਨੂੰ 'ਆਰਡਰ ਆਫ਼ ਆਸਟ੍ਰੇਲੀਆ' ਲਈ ਨਾਮਜ਼ਦ ਕਰਨ ਬਾਰੇ ਵਿਚਾਰ ਕਰੋਗੇ?
    Jun 2 2025
    Do you know someone who makes an extraordinary impact in the community? It could be a person from any background or field of endeavour. You can help celebrate their achievements by nominating them for an Order of Australia. The more we recognise extraordinary members within our communities, the more Australia’s true diversity is reflected in the Australian honours list. - ਕੀ ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਜਾਣਦੇ ਹੋ ਜੋ ਭਾਈਚਾਰੇ ਵਿੱਚ ਹੈਰਾਨੀਜਨਕ ਜਾਂ ਕੁਝ ਵੱਖਰੀ ਤਰ੍ਹਾਂ ਦਾ ਪ੍ਰਭਾਵ ਪਾਉਂਦਾ ਹੈ? ਇਹ ਵਿਅਕਤੀ ਕਿਸੇ ਵੀ ਪਿਛੋਕੜ ਜਾਂ ਖੇਤਰ ਨਾਲ ਸਬੰਧਤ ਹੋ ਸਕਦਾ ਹੈ।ਤੁਸੀਂ ਉਨ੍ਹਾਂ ਨੂੰ ਆਰਡਰ ਆਫ਼ ਆਸਟ੍ਰੇਲੀਆ ਲਈ ਨਾਮਜ਼ਦ ਕਰਕੇ ਉਨ੍ਹਾਂ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਣ ਵਿੱਚ ਮਦਦ ਕਰ ਸਕਦੇ ਹੋ।ਜਿੰਨਾ ਜ਼ਿਆਦਾ ਅਸੀਂ ਆਪਣੇ ਭਾਈਚਾਰਿਆਂ ਦੇ ਅੰਦਰ ਅਸਾਧਾਰਨ ਮੈਂਬਰਾਂ ਦੀ ਸ਼ਨਾਖਤ ਕਰ ਕੇ ਉਨ੍ਹਾਂ ਨੂੰ ਮਾਣ-ਸਨਮਾਨ ਦਿੰਦੇ ਹਾਂ, ਆਸਟ੍ਰੇਲੀਆਈ ਸਨਮਾਨ ਸੂਚੀ, ਆਸਟ੍ਰੇਲੀਆ ਦੀ ਅਸਲ ਵਿਭਿੰਨਤਾ ਨੂੰ ਓਨਾ ਹੀ ਜ਼ਿਆਦਾ ਬਿਆਨ ਕਰਦੀ ਹੈ।
    Voir plus Voir moins
    11 min
  • Who are the Stolen Generations? - 'ਸਟੋਲਨ ਜਨਰੇਸ਼ਨਜ਼' ਕੌਣ ਹਨ?
    May 21 2025
    Australia has a dark chapter of history that many are still learning about. Following European settlement, Aboriginal and Torres Strait Islander children were removed from their families and forced into non-Indigenous society. The trauma and abuse they experienced left deep scars, and the pain still echoes through the generations. But communities are creating positive change. Today these people are recognised as survivors of the Stolen Generations. - ਆਸਟ੍ਰੇਲੀਆ ਦੇ ਇਤਿਹਾਸ ਵਿੱਚ ਇੱਕ ਕਾਲਾ ਅਧਿਆਇ ਹੈ ਜਿਸ ਬਾਰੇ ਬਹੁਤ ਸਾਰੇ ਲੋਕ ਅਜੇ ਵੀ ਸਿੱਖ ਰਹੇ ਹਨ। ਯੂਰਪੀ ਬਸਤੀਵਾਦ ਤੋਂ ਬਾਅਦ, ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਬੱਚਿਆਂ ਨੂੰ ਯੋਜਨਾਬੱਧ ਢੰਗ ਨਾਲ ਉਨ੍ਹਾਂ ਦੇ ਪਰਿਵਾਰਾਂ ਤੋਂ ਅਲੱਗ ਦਿੱਤਾ ਗਿਆ ਅਤੇ ਗੈਰ-ਆਦਿਵਾਸੀ ਸਮਾਜ ਵਿੱਚ ਜੀਊਣ ਲਈ ਮਜਬੂਰ ਕੀਤਾ ਗਿਆ। ਉਨ੍ਹਾਂ ਦੁਆਰਾ ਅਨੁਭਵ ਕੀਤੇ ਗਏ ਸਦਮੇ ਅਤੇ ਦੁਰਵਿਵਹਾਰ ਨੇ ਡੂੰਘੇ ਜ਼ਖ਼ਮ ਛੱਡ ਦਿੱਤੇ। ਇਹ ਦਰਦ ਅੱਜ ਵੀ ਮਹਿਸੂਸ ਕੀਤਾ ਜਾਂਦਾ ਹੈ, ਜੋ ਪੀੜ੍ਹੀਆਂ ਤੋਂ ਗੂੰਜ ਰਿਹਾ ਹੈ ਪਰ ਭਾਈਚਾਰੇ ਸਕਾਰਾਤਮਕ ਤਬਦੀਲੀ ਲਿਆ ਰਹੇ ਹਨ। ਮੌਜੂਦਾ ਸਮੇਂ ਇਨ੍ਹਾਂ ਲੋਕਾਂ ਨੂੰ 'ਸਟੋਲਨ ਜਨਰੇਸ਼ਨਜ਼' (ਚੋਰੀ ਕੀਤੀਆਂ ਪੀੜ੍ਹੀਆਂ) ਦੇ ਬਚੇ ਹੋਏ ਲੋਕਾਂ ਵਜੋਂ ਪਛਾਣਿਆ ਜਾਂਦਾ ਹੈ।
    Voir plus Voir moins
    12 min