Épisodes

  • ਪੰਜਾਬੀ ਡਾਇਸਪੋਰਾ : ਸਕਾਟਲੈਂਡ ਦੀ ਯੂਨੀਵਰਸਿਟੀ ਨੇ ਕਰਵਾਏ 175 ਸਾਲ ਪੁਰਾਣੇ ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ
    Nov 21 2025
    ਸਕਾਟਲੈਂਡ ਦੀ ਐਡਿਨਬਰਾ ਯੂਨੀਵਰਸਿਟੀ ਵਿੱਚ 175 ਸਾਲ ਪੁਰਾਣੇ ਹੱਥ ਲਿਖਤ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਸੰਗਤਾਂ ਨੂੰ ਦਰਸ਼ਨ ਕਰਵਾਏ ਗਏ। ਇਤਿਹਾਸਕ ਤੱਥਾਂ ਤੋਂ ਪਤਾ ਲੱਗਾ ਹੈ ਕਿ ਪੰਜਾਬ ਦੇ ਸ਼ਾਸਕ ਰਹੇ ਖੜਕ ਸਿੰਘ ਦੇ ਕਬਜ਼ੇ ਵਿੱਚੋਂ 1848 ਵਿੱਚ ਇਸ ਨੂੰ ਦੁੱਲੇਵਾਲਾ ਦੇ ਕਿਲ੍ਹੇ ਉੱਤੇ ਕਬਜ਼ੇ ਤੋਂ ਬਾਅਦ ਭਾਰਤ ਤੋਂ ਲਿਆਂਦਾ ਗਿਆ ਸੀ। ਇਹ ਸਰੂਪ, ਸਰ ਜੌਹਨ ਸਪੈਂਸਰ ਲੌਗਨ ਵੱਲੋਂ ਯੂਨੀਵਰਸਿਟੀ ਨੂੰ ਭੇਂਟ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਇਸ ਨੂੰ ਕੋਹਿਨੂਰ ਦੇ ਨਾਲ ਮਹਾਰਾਣੀ ਵਿਕਟੋਰੀਆ ਕੋਲ ਲਿਆਂਦਾ ਗਿਆ। ਆਖਿਰਕਾਰ ਯੂਨੀਵਰਸਿਟੀ ਦੇ ਨਾਲ ਸਬੰਧਤ ਇਤਿਹਾਸਕਾਰਾਂ ਨੇ ਸਿੱਖ ਸੰਗਤਾਂ ਦੀ ਮੰਗ ਉੱਤੇ ਇਸ ਦੇ ਦਰਸ਼ਨ ਕਰਨ ਦੀ ਆਗਿਆ ਦੇ ਦਿੱਤੀ ਅਤੇ ਸੰਖੇਪ ਰੂਪ ਵਿੱਚ ਇਸ ਨੂੰ ਸ਼ੈਰਿਫ ਦੇ ਗੁਰਦੁਆਰਾ ਸਾਹਿਬ ਵਿਖੇ ਲਿਆਂਦਾ ਗਿਆ। ਪੰਜਾਬੀ ਡਾਇਸਪੋਰਾ ਨਾਲ ਜੁੜੀਆਂ ਨਾਲ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ
    Voir plus Voir moins
    8 min
  • ਲਾਲਚ ਵਿੱਚ ਧੋਖੇਬਾਜਾਂ ਦਾ ਸਾਥ ਦੇਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਫੈਡਰਲ ਪੁਲਿਸ ਦੀ ਚੇਤਾਵਨੀ
    Nov 20 2025
    ਮਹਿਜ਼ 200 ਤੋਂ 500 ਡਾਲਰ ਦੇ ਲਾਲਚ ਵਿੱਚ ਆ ਕੇ ਆਪਣੇ ਬੈਂਕ ਖਾਤੇ ਅਤੇ ਹੋਰ ਜਾਣਕਾਰੀਆਂ ਸਾਂਝੀਆਂ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ, ਆਸਟ੍ਰੇਲੀਅਨ ਫੈਡਰਲ ਪੁਲਿਸ ਨੇ ਜ਼ਰੂਰੀ ਚੇਤਾਵਨੀ ਜਾਰੀ ਕੀਤੀ ਹੈ। ਜੁਆਂਇੰਟ ਪੁਲਿਸਿੰਗ ਸਾਈਬਰਕ੍ਰਾਇਮ ਕੋਆਰਡੀਨੇਸ਼ਨ ਸੈਂਟਰ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿੱਚ ਧੋਖਾਧੜੀ ਅਤੇ ਕਾਲੇ ਧਨ ਨੂੰ ਜਾਇਜ਼ ਕਰਨ ਦੀਆਂ ਗਤੀਵਿਧੀਆਂ ਚਲਾਉਣ ਵਾਲੇ ਅਪਰਾਧਿਕ ਗਿਰੋਹਾਂ ਵਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਜਲਦੀ ਪੈਸਾ ਕਮਾਉਣ ਦਾ ਲਾਲਚ ਦੇ ਕੇ ਉਨ੍ਹਾਂ ਦੇ ਬੈਂਕ ਖਾਤਿਆਂ ਰਾਹੀਂ ਲੋਕਾਂ ਨਾਲ ਠੱਗੀਆਂ ਮਾਰੀਆਂ ਜਾ ਰਹੀਆਂ ਹਨ ਜਿਸ ਦਾ ਖਾਮਿਆਜ਼ਾ ਵਿਦਿਆਰਥੀਆਂ ਨੂੰ ਹੀ ਭੁਗਤਣਾ ਪੈਂਦਾ ਹੈ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ ...
    Voir plus Voir moins
    6 min
  • ਖ਼ਬਰਨਾਮਾ: ਆਈ ਐੱਮ ਐੱਫ ਨੇ ਆਸਟ੍ਰੇਲੀਆ ਨੂੰ ਮਾਈਨਿੰਗ ਟੈਕਸ ਵਾਪਿਸ ਲਿਆਉਣ ਦੀ ਕੀਤੀ ਸਿਫਾਰਿਸ਼
    Nov 20 2025
    ਇੰਟਰਨੈਸ਼ਨਲ ਮੋਨੇਟਰੀ ਫੰਡ ਭਾਵ ਆਈ ਐੱਮ ਐੱਫ ਨੇ ਆਸਟ੍ਰੇਲੀਆਈ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਲਈ ਸੰਘੀ ਸਰਕਾਰ ਨੂੰ ਮਾਈਨਿੰਗ ਟੈਕਸ ਵਾਪਸ ਲਿਆਉਣ ਦਾ ਸੁਝਾਅ ਦਿੱਤਾ ਹੈ। ਸੰਯੁਕਤ ਰਾਸ਼ਟਰ ਏਜੰਸੀ ਨੇ ਆਸਟ੍ਰੇਲੀਆਈ ਅਰਥਵਿਵਸਥਾ ਦਾ ਆਪਣਾ ਸਾਲਾਨਾ ਮੁਲਾਂਕਣ ਜਾਰੀ ਕੀਤਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਆਸਟ੍ਰੇਲੀਆ ਦੀਆਂ ਮੌਜੂਦਾ ਆਰਥਿਕ ਨੀਤੀਆਂ ਆਮ ਤੌਰ 'ਤੇ ਸਹੀ ਰਸਤੇ 'ਤੇ ਹਨ - ਪਰ ਦੇਸ਼ ਨੂੰ ਅਜੇ ਵੀ ਦਲੇਰਾਨਾ ਟੈਕਸ ਸੁਧਾਰਾਂ ਦੀ ਲੋੜ ਹੈ। ਇਹ ਅਤੇ ਹੋਰ ਖਾਸ ਖਬਰਾਂ ਲਈ ਸੁਣੋ ਇਹ ਆਡੀਓ ਰਿਪੋਰਟ...
    Voir plus Voir moins
    5 min
  • ਮਦਦ ਜਾਂ ਉਲਝਣ: ਕੀ ਹੈਲਥ ਸਟਾਰ ਰੇਟਿੰਗ ਨਾਲ ਪੌਸ਼ਟਿਕ ਖਾਣਾ ਲੱਭਣਾ ਸੌਖਾ ਹੁੰਦਾ ਹੈ?
    Nov 20 2025
    ਆਸਟ੍ਰੇਲੀਆ ਵਿੱਚ ਪੈਕ ਕੀਤੇ ਖਾਣੇ ਅਤੇ ਪੀਣ ਵਾਲੇ ਪਦਾਰਥਾਂ ਉੱਤੇ ਹੈਲਥ ਸਟਾਰ ਰੇਟਿੰਗ ਲਗਾਈ ਜਾਂਦੀ ਹੈ ਤਾਂ ਜੋ ਖ਼ਰੀਦਦਾਰ ਆਸਾਨੀ ਨਾਲ ਪੌਸ਼ਟਿਕ ਖਾਣੇ ਦੀ ਪਹਿਚਾਣ ਕਰ ਸਕਣ। ਪਰ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਸ ਰੇਟਿੰਗ ਪ੍ਰਣਾਲੀ ਵਿੱਚ ਇਕਸਾਰਤਾ ਨਹੀਂ ਹੈ ਜਿਸ ਨਾਲ ultra processed ਖਾਣੇ ਅਤੇ artificial sweetener ਨਜ਼ਰਅੰਦਾਜ਼ ਕੀਤੇ ਜਾਂਦੇ ਹਨ। ਸਿਡਨੀ ਦੇ ਡਾਇਟੀਸ਼ਨ ਸਿਮਰਨ ਗਰੋਵਰ ਇਸ ਮਾਮਲੇ ‘ਤੇ ਆਪਣੀ ਰਾਏ ਪੇਸ਼ ਕਰਦੇ ਹਨ ਕਿ ਇਸ ਰੇਟਿੰਗ ਨੂੰ ਕਿਵੇਂ ਸਮਝਿਆ ਜਾ ਸਕਦਾ ਹੈ ਅਤੇ ਸਿਹਤਮੰਦ ਖਾਣਿਆਂ ਦੀ ਖ਼ਰੀਦਦਾਰੀ ਕਿਸ ਤਰ੍ਹਾਂ ਕਰੀਏ? ਜਾਣੋ ਇਸ ਐਕਸਪਲੇਨਰ ਰਾਹੀਂ ...
    Voir plus Voir moins
    10 min
  • ਬਾਲੀਵੁੱਡ ਗੱਪਸ਼ੱਪ: ਮਰਹੂਮ ਗਾਇਕ ਰਾਜਵੀਰ ਜਵੰਦਾ ਦੀ ਆਖਰੀ ਫਿਲਮ 'ਯਮਲਾ' 28 ਨਵੰਬਰ ਨੂੰ ਹੋਵੇਗੀ ਰੀਲੀਜ਼
    Nov 20 2025
    ਆਪਣੀ ਸਾਫ ਸੁਥਰੀ ਗਾਇਕੀ ਬਦੌਲਤ ਲੱਖਾਂ ਕਰੋੜਾਂ ਸਰੋਤਿਆਂ ਨਾਲ ਦਿਲੋਂ ਜੁੜਨ ਵਾਲੇ ਮਰਹੂਮ ਗਾਇਕ ਰਾਜਵੀਰ ਜਵੰਦਾ ਦੀ ਆਖਰੀ ਫਿਲਮ ਯਮਲਾ ਇੱਕ ਵਾਰ ਫੇਰ ਉਹਨਾਂ ਦੀਆਂ ਯਾਦਾਂ ਨਾਲ ਮੁੜ ਤੋਂ ਜੋੜਨ ਲਈ 28 ਨਵੰਬਰ ਨੂੰ ਰੀਲੀਜ਼ ਹੋਣ ਜਾ ਰਹੀ ਹੈ। ਇਹ ਅਤੇ ਇਸ ਹਫਤੇ ਦੀਆਂ ਤਾਜ਼ਾ ਫਿਲਮੀ ਖਬਰਾਂ ਲਈ ਸੁਣੋ ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱਪ...
    Voir plus Voir moins
    6 min
  • ਖ਼ਬਰਨਾਮਾ: ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਫੈਡਰਲ ਪੁਲਿਸ ਦੀ ਚੇਤਾਵਨੀ
    Nov 19 2025
    ਏਐਫਪੀ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਅਪਰਾਧਕ ਗਿਰੋਹ ਕੁਝ ਸੌ ਡਾਲਰ ਦੇ ਲਾਲਚ ਨਾਲ ਉਨ੍ਹਾਂ ਤੋਂ ਬੈਂਕ ਖਾਤੇ ਅਤੇ ਪਹਚਾਣ ਦਸਤਾਵੇਜ਼ ਖਰੀਦਣ ਦੀ ਕੋਸ਼ਿਸ਼ ਕਰ ਰਹੇ ਹਨ। ਪੁਲਿਸ ਮੁਤਾਬਕ, ਇਹ ਗੈਰ–ਕਾਨੂੰਨੀ ਹੈ ਅਤੇ ਵਿਦਿਆਰਥੀਆਂ ਨੂੰ ਲੰਬੇ ਸਮੇਂ ਲਈ ਅਪਰਾਧੀ ਨੈੱਟਵਰਕਾਂ ਵਿੱਚ ਫਸਾ ਸਕਦਾ ਹੈ। ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਸਾਡਾ ਅੱਜ ਦਾ ਖਬਰਾਨਾਮਾਂ...
    Voir plus Voir moins
    4 min
  • ਕੀ ਵਿਕਟੋਰੀਆ ਦੇ ਬਾਹਰਲੇ ਸਬਰਬਾਂ ਦੇ ਵਸਨੀਕ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹਨ?
    Nov 19 2025
    ਮੈਲਬਰਨ ਦੇ ਉੱਤਰ ਵਿੱਚ ਪੈਂਦੇ ਸਬਰਬ ਬੇਵਰਿਜ 'ਚ ਵਸਦੇ ਕੰਵਰ ਨੇ ਆਪਣੀ ਧੀ ਲਈ ਪਾਰਕ ਦੀ ਮੰਗ ਕਰਦਿਆਂ ਇੱਕ ਪਟੀਸ਼ਨ ਤਾਂ ਸ਼ੁਰੂ ਕੀਤੀ ਸੀ, ਪਰ ਸਾਲਾਂ ਬਾਅਦ ਵੀ ਉਨ੍ਹਾਂ ਦੇ ਰਿਹਾਇਸ਼ੀ ਖ਼ੇਤਰ ਵਿੱਚ ਕੋਈ ਪਾਰਕ ਨਹੀਂ ਬਣਿਆ। ਹਾਲਾਂਕਿ, ਇਸ ਮੁਹਿੰਮ ਨੇ ਮੈਲਬਰਨ ਦੇ ਬਾਹਰਲੇ ਸਬਰਬਾਂ ਦੇ ਵਸਨੀਕਾਂ ਦੀਆਂ ਚੁਣੌਤੀਆਂ ਨੂੰ ਸਾਹਮਣੇ ਲਿਆ ਦਿੱਤਾ ਹੈ। ਰਿਹਾਇਸ਼ੀ ਸੰਕਟ ਨਾਲ ਨਜਿੱਠਣ ਲਈ ਵਿਕਟੋਰੀਆ ਦੇ ਬਾਹਰਲੇ ਉਪਨਗਰਾਂ ਵਿੱਚ ਉਸਾਰੀ ਤਾਂ ਵੱਧ ਰਹੀ ਹੈ, ਪਰ ਉੱਥੇ ਰਹਿਣ ਵਾਲੇ ਕਈ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਾਰਕਿੰਗ, ਜਨਤਕ ਆਵਾਜਾਈ ਅਤੇ ਪਾਰਕ ਵਰਗੀਆਂ ਬੁਨਿਆਦੀ ਸਹੂਲਤਾਂ ਲਈ ਵੀ ਜੱਦੋ-ਜਹਿਦ ਕਰਨੀ ਪੈਂਦੀ ਹੈ। ਸਭ ਤੋਂ ਵੱਡੀ ਸਮੱਸਿਆ ਰੇਲ ਲਾਈਨਾਂ ਦੀ ਕਮੀ ਕਾਰਨ ਆਵਾਜਾਈ ਦੀ ਮੁਸ਼ਕਲ ਦੱਸੀ ਜਾ ਰਹੀ ਹੈ।
    Voir plus Voir moins
    9 min
  • ਪਾਕਿਸਤਾਨ ਡਾਇਰੀ: ਫੌਜ ਮੁਖੀ ਨੂੰ ਮਿਲੇ ਨਵੇਂ ਅਤੇ ਸ਼ਕਤੀਸ਼ਾਲੀ ਅਧਿਕਾਰਾਂ ਦੇ ਵਿਰੋਧ 'ਚ ਜੱਜਾਂ ਨੇ ਦਿੱਤਾ ਅਸਤੀਫ਼ਾ
    Nov 19 2025
    ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਦੋ ਜੱਜਾਂ ਨੇ 27ਵੇਂ ਸੰਵਿਧਾਨਕ ਸੋਧ ਨੂੰ ਕਾਨੂੰਨ ਦਾ ਰੂਪ ਮਿਲਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਰੋਧ ਵਿੱਚ ਅਸਤੀਫ਼ਾ ਦੇ ਦਿੱਤਾ ਹੈ। ਇਨ੍ਹਾਂ ਸੋਧਾਂ ਨਾਲ ਪਾਕਿਸਤਾਨ ਦੇ ਆਰਮੀ ਚੀਫ਼ ਜਨਰਲ ਸਈਦ ਆਸਿਮ ਮੁਨੀਰ ਨੂੰ ਚੀਫ਼ ਆਫ਼ ਡਿਫੈਂਸ ਫੋਰਸਜ਼ ਦੇ ਅਹੁਦੇ 'ਤੇ ਤਰੱਕੀ ਦਿੱਤੀ ਗਈ ਹੈ ਜਿਸ ਤੋਂ ਬਾਅਦ ਫੌਜ ਤੋਂ ਇਲਾਵਾ ਨੇਵੀ ਅਤੇ ਏਅਰ ਫੋਰਸ ਵੀ ਮੁਨੀਰ ਦੇ ਅਧੀਨ ਆ ਗਏ ਹਨ। ਫੀਲਡ ਮਾਰਸ਼ਲ ਆਸਿਮ ਮੁਨੀਰ ਨੂੰ ਨਵੇਂ ਅਧਿਕਾਰਾਂ ਦੇ ਨਾਲ, ਉਮਰ ਭਰ ਲਈ ਗ੍ਰਿਫ਼ਤਾਰੀ ਅਤੇ ਮੁਕੱਦਮੇ ਤੋਂ ਕਾਨੂੰਨੀ ਛੋਟ ਵੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪਾਕਿਸਤਾਨ ਤੋਂ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...
    Voir plus Voir moins
    7 min